ਰਾਗ ਗਉੜੀ – Raag Gauri

Raag Gauri comes in at third place in the Siri Guru Granth Sahib Ji. The bani in this raag starts from ang 151 up to ang 347. In Siri Guru Granth Sahib Ji, Raag Gauri comes in 11 different forms.

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਾਗ-ਤਰਤੀਬ ਵਿੱਚ ਗਉੜੀ ਰਾਗ ਨੂੰ ਤੀਜਾ ਸਥਾਨ ਪ੍ਰਾਪਤ ਹੈ। ਇਸ ਰਾਗ ਵਿੱਚ ਅੰਗ ੧੫੧ ਤੋਂ ੩੪੭ ਤੱਕ ਬਾਣੀ ਦਰਜ ਕੀਤੀ ਗਈ ਹੈ। ਗੁਰਮਤਿ ਸੰਗੀਤ ਵਿੱਚ ਰਾਗ ਗਉੜੀ ਦੇ ਹੋਰ ੧੧ ਵੱਖ-ਵੱਖ ਪ੍ਰਕਾਰ ਆਉਂਦੇ ਹਨ।

ਰਾਗ ਪਰੀਚੇ – Raag Introduction

  • ਰਾਗ – ਗਉੜੀ (ਭੈਰਵ ਅੰਗ)
  • ਥਾਟ – ਭੈਰਵ
  • ਸਵਰ – ਰਿਸ਼ਭ ਅਤੇ ਧੈਵਤ ਕੋਮਲ, ਹੋਰ ਸਭ ਸ਼ੁੱਧ
  • ਵਰਜਿਤ ਸਵਰ – ਆਰੋਹ ਵਿੱਚ ਗੰਧਾਰ ਅਤੇ ਧੈਵਤ
  • ਜਾਤੀ – ਔੜਵ – ਸੰਪੂਰਨ
  • ਵਾਦੀ – ਰਿਸ਼ਭ
  • ਸੰਵਾਦੀ – ਪੰਚਮ
  • ਸਮਾਂ – ਸ਼ਾਮ, ਦਿਨ ਦਾ ਚੌਥਾ/ਅੰਤਮ ਪਹਿਰ
  • ਅਰੋਹ – ਸ ਰੁ, ਗ ਰੁ, ਮ ਪ, ਨ ਸਂ
  • ਅਵਰੋਹ – ਸਂ ਨ ਧੁ ਪ, ਮ ਗ ਰੁ ਸ .ਨ, ਸ
  • ਮੁਖ ਅੰਗ – ਮ ਧੁ ਪ, ਧੁ ਮ ਪ ਮ ਗ, ਰੁ ਗ ਰੁ ਸ .ਨ ਸ

*ਨੋਟ :
ਰੁ ( ਸਵਰ ਦੇ ਹੇਠਾਂ ਓਂਕੜ / ਲਕੀਰ ਦਾ ਭਾਵ ਹੈ ਕੋਮਲ ਸਵਰ )
ਮ’ ( ਸਵਰ ਦੇ ਸੱਜੇ ਪਾਸੇ ਉਪਰ ਛੋਟੀ ਡੰਡੀ ਦਾ ਭਾਵ ਹੈ ਤੀਵਰ ਸਵਰ )
ਸਂ ( ਸਵਰ ਦੇ ਉਪਰ ਬਿਂਦੀ ਦਾ ਭਾਵ ਹੈ ਤਾਰ ਸਪਤਕ ਦਾ ਸਵਰ )
.ਨ ( ਸਵਰ ਤੋਂ ਪਹਿਲਾਂ ਬਿਂਦੀ ਦਾ ਭਾਵ ਹੈ ਮੰਦਰ ਸਪਤਕ ਦਾ ਸਵਰ )

  • Raag – Gauri (Bhairav Ang)
  • Thaat – Bhairav
  • Swar – Re & Dha komal rest all shudh
  • Excluded Swar – Ga, Dha in Aaroh
  • Jaati – Aurav – Sampooran ( 5 – 7 )
  • Vadi Swar – Re ( Rishabh )
  • Samwadi Swar – Pa ( Pancham )
  • Time – Fourth/Last phase of day
  • Aroh – Sa Re, Ga Re, Ma Pa, Ni Sa.
  • Avroh – Sa. Ni Dha Pa, Ma Ga Re Sa .Ni, Sa
  • Chalan – Ma Dha Pa, Dha Ma Pa Ma Ga, Re Ga Re Sa .Ni Sa
*Note :
X ( underline denotes komal swar )
X’ ( single quote denotes teevar swar )
X. ( point after swar denotes higher scale swar )
.X ( point before swar denotes lower scale swar )
Shabad Compositions will be listed soon…
footer